ਬੱਬੂ ਮਾਨ ਪੰਜਾਬੀ ਮਿਉਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ ਜੋ ਕਿ ਆਪਣੀ ਮਿਹਨਤ ਦੇ ਨਾਲ ਇਸ ਮੁਕਾਮ ਤੇ ਪਹੁੰਚਿਆ ਹੈ। ਪੂਰੀ ਦੁਨੀਆ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਹੋਵਗਾ ਜੋ ਬੱਬੂ ਮਾਨ ਨੂੰ ਨਾ ਜਾਣਦਾ ਹੋਵੇ। ਬੱਬੂ ਮਾਨ ਨੂੰ ਕੋਣ ਨਹੀਂ ਜਾਣਦਾ, ਪੰਜਾਬ ਦਾ ਹਰਮਨ ਪਿਅਾਰਾ ਸਿੰਗਰ ਜੋ ਕਿ ਲੋਕਾਂ ਦੇ ਦਿਲਾਂ ਦੀ ਧੜਕਨ ਹੈ। ਬੱਬੂ ਮਾਨ ੲਿਕ ਵਧੀਅਾ ਸੰਗੀਤਕਾਰ, ਲ਼ੇਖਕ ਅਤੇ ਗੀਤਕਾਰ ਹੈ, ਜੋ ਕਿ ਅਾਪਣੇ ਗੀਤ ਅਾਪ ਲਿਖਦਾ ਹੈ।
Babbu Mann fan following
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਬੱਬੂ ਮਾਨ ਦਾ ਕਹਿਣਾ ਹੈ ਕਿ ਉਹ ਓਹੋ ਜਿਹੇ ਗੀਤ ਹੀ ਗਾਉਂਦੇ ਹਨ, ਜਿਹੋ ਜਿਹੇ ਲੋਕੀਂ ਫਰਮਾਇਸ਼ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸ਼ੋਅ ਪਿੰਡਾਂ ਵਾਲੇ ਕਰਵਾਉਂਦੇ ਹਨ। ਇਸ ਲਈ ਉਹ ਜੱਟਾਂ ਦੇ ਗੀਤ ਹੀ ਗਾਉਂਦੇ ਹਨ। ਬੱਬੂ ਮਾਨ ਨੇ ਕਿਹਾ ਕਿ ਉਹਨਾਂ ਨੇ ਇਕ ਵਾਰੀ ਪੰਜਾਬੀ ਮਾਂ ਬੋਲੀ ਬਾਰੇ ਗੀਤ ਗਾਇਆ ਸੀ ਪਰ ਉਸ ਗੀਤ ਦੀ ਕੋਈ ਡਿਮਾਂਡ ਨਹੀਂ ਕਰਦਾ। ਸੋ ਉਹ ਤਾਂ ਰੋਜੀ ਰੋਟੀ ਲਈ ਗਾਉਂਦੇ ਹਨ, ਜਿਹੜੇ ਗੀਤ ਗਾ ਕੇ ਸ਼ੋਅ ਮਿਲਦੇ ਹਨ ਉਹ ਉਸ ਤਰ੍ਹਾਂ ਦੇ ਗੀਤ ਹੀ ਗਾਉਂਣਗੇ।
Babbu Mann fan following
ਤੁਸੀਂ ਜਲਦੀ ਹੀ ਬੱਬੂ ਮਾਨ ਨੂੰ ਟਰੱਕ ਚਲਾਉਂਦੇ ਹੋਏ ਆਪਣੇ ਨੇੜਲੇ ਸਿਨੇਮਾਘਰਾਂ ‘ਚ ਦੇਖ ਸਕਦੇ ਹੋ। ਜੀ ਹਾਂ, ਬੱਬੂ ਮਾਨ ਆਪਣੀ ਨਵੀਂ ਫ਼ਿਲਮ ‘ਚ ਪੰਜਾਬ ਤੋਂ ਕੈਨੇਡਾ ਗਏ, ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਉੱਥੇ ਟਰੱਕ ਚਲਾਉਂਦਾ ਹੈ। ਇਹ ਫ਼ਿਲਮ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ। ਫ਼ਿਲਮ ਦਾ ਟਾਈਟਲ ਫ਼ਿਲਹਾਲ ‘ਬਣਜਾਰਾ, ਦਾ ਟਰੱਕ ਡਰਾਈਵਰ’ ਸੋਚਿਆ ਗਿਆ ਹੈ ਪਰ ਇਹ ਨਾਂਅ ਨਹੀਂ ਹੋਵੇਗਾ ਕਿਉਂਕਿ ਬੱਬੂ ਮਾਨ ਨੇ ਇੱਕ ਇੰਟਰਵਿਊ ਵਿਚ ਸਾਫ ਦੱਸਿਆ ਸੀ ਕਿ ਬਣਜਾਰਾ ਨਾਂਅ ਨਹੀਂ ਹੋਵੇਗਾ ਕਿਉਂਕਿ ਇਹ ਨਾਂਅ ਉਸ ਕਿਰਦਾਰ ਨੂੰ ਸੂਟ ਨਹੀਂ ਕਰਦਾ। ਬਾਕੀ ਫਿਲਮ ਚੱਲਣੀ Director ਦੇ ਹੱਥ ਹੁੰਦੀ ਹੈ ਪਰ ਗੀਤਾਂ ਦੀ ਮੈਂ ਲਿਖ ਕੇ ਗਰੰਟੀ ਦੇ ਸਕਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ।
Babbu Mann fan following
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਅਦਾਕਾਰਾ ਛੋਟੇ ਪਰਦੇ ਦੀ ਚਰਚਿਤ ਅਦਾਕਾਰਾ ਸ਼ਰਧਾ ਆਰੀਆ ਹੋਵੇਗੀ। ਉਂਝ ਫ਼ਿਲਮ ‘ਚ ਦੋ ਅਦਾਕਾਰਾਂ ਹੋਰ ਵੀ ਹਨ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਧੀਰਜ ਰਤਨ ਨੇ ਲਿਖਿਆ ਹੈ। ਫ਼ਿਲਮ ਦੇ ਸੰਵਾਦ ਸੁਰਮੀਤ ਮਾਵੀ ਨੇ ਲਿਖੇ ਹਨ। ਨਿਰਦੇਸ਼ਕ ਮੁਸਤਾਕ ਪਾਸ਼ਾ ਹਨ। ਫ਼ਿਲਮ ਦੇ ਨਿਰਮਾਤਾ ਦੇਸੀ ਬੇਟੀ ਰਿਕਾਰਡ ਵਾਲੇ ਰਾਣਾ ਅਹਲੂਵਾਲੀਆ ਅਤੇ ਉਹਨਾਂ ਦੀ ਟੀਮ ਹੈ। ਫ਼ਿਲਮ ਦਾ ਜ਼ਿਆਦਾਤਰ ਸ਼ੂਟ ਕੈਨੇਡਾ ‘ਚ ਹੋਵੇਗਾ ਪਰ ਫ਼ਿਲਮ ਦਾ ਕੁਝ ਹਿੱਸਾ ਪੰਜਾਬ ‘ਚ ਵੀ ਫ਼ਿਲਮਾਇਆ ਜਾਵੇਗਾ।ਉਹਨਾਂ ਦੱਸਿਆ ਸੀ ਕਿ ਇਸ ਸਾਰੀ ਫਿਲਮ ਵਿੱਚ ਡਰਾਈਵਰਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਪੰਜਾਬੀ ਵੀਰ ਦੁਨੀਆਂ ਭਰ ਵਿੱਚ ਵੱਸਦੇ ਹਨ। ਫਿਲਮ ਵਿੱਚ ਜ਼ਿਆਦਾਤਰ ਕਹਾਣੀ ਕੇਨੈਡਾ ਵਿੱਚ ਰਹਿਣ ਵਾਲੇ ਪੰਜਾਬੀ ਟਰੱਕ ਡਰਾਈਵਰਾਂ ਦੀ ਹੋਵੇਗੀ ਜੋ ਮੌਤ ਦੇ ਮੂੰਹ ਵਿੱਚ ਜਾਕੇ ਸਮਾਨ ਦਾ ਆਯਾਤ- ਨਿਰਯਾਤ ਕਰਦੇ ਹਨ ਜਿਵੇ ਤੁਹਾਨੂੰ ਪਤਾ ਹੀ ਹੈ ਕੇਨੈਡਾ ਵਿੱਚ ਜਿਆਦਾ ਮੌਸਮ ਠੰਡ ਦਾ ਹੁੰਦਾ ਹੈ ਤਾਂ ਉੱਥੇ ਬਰਫ਼ ਪੈਂਦੀ ਹੀ ਰਹਿੰਦੀ ਹੈ। ਬਰਫ਼ ਤੇ ਟਰੱਕ ਚਲਾਉਣਾ ਭੁੱਖੇ ਸ਼ੇਰ ਦੇ ਅੱਗੇ ਨੱਚਣ ਬਰਾਬਰ ਹੁੰਦਾ ਹੈ। ਬੱਬੂ ਮਾਨ ਦੇ ਇਹ ਸਭ ਕੁੱਝ ਵੇਖਦਿਆ ਹੀ ਉਹ ਫਿਲਮ ਦਾ ਹਿੱਸਾ ਬਣਨ ਲਈ ਤਿਆਰ ਹਨ।